ਗੁਰਦਾਸਪੁਰ ਪੰਜਾਬ

ਖੁੱਦ ਸਮੇਂ ਤੇ ਪਹੁੰਚ ਐਸਐਸਪੀ ਹਰੀਸ਼ ਦਿਆਮਾ ਵਲੋਂ ਕੰਪਲੈਕਸ ਦੇ ਸਮੂਹ ਸਟਾਫ਼ ਦੀ ਕੀਤੀ ਗਈ ਚੈਕਿੰਗ, ਹਿਦਾਇਤਾ ਕੀਤੀਆ ਜਾਰੀ

ਖੁੱਦ ਸਮੇਂ ਤੇ ਪਹੁੰਚ ਐਸਐਸਪੀ ਹਰੀਸ਼ ਦਿਆਮਾ ਵਲੋਂ ਕੰਪਲੈਕਸ ਦੇ ਸਮੂਹ ਸਟਾਫ਼ ਦੀ ਕੀਤੀ ਗਈ ਚੈਕਿੰਗ, ਹਿਦਾਇਤਾ ਕੀਤੀਆ ਜਾਰੀ
  • PublishedMay 2, 2023

ਗੁਰਦਾਸਪੁਰ, 2 ਮਈ 2023 (ਮੰਨਣ ਸੈਣੀ)। ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਦੀ ਸਮਾਂ ਸਾਰਣੀ ਸਬੰਧੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾ ਨੂੰ ਖੁੱਦ ਜਿਲ੍ਹਾ ਗੁਰਦਾਸਪੁਰ ਦੇ ਐਸਐਸਪੀ ਹਰੀਸ਼ ਦਿਆਮਾ ਵੱਲੋਂ ਗੰਭੀਰਤਾ ਨਾਲ ਲੈਂਦੇ ਹੋਏ ਸਮੇਂ ਤੇ ਆਪਣੇ ਦਫ਼ਤਰ ਪਹੁੰਚ ਕੀਤੀ ਗਈ । ਇਸ ਦੇ ਨਾਲ ਹੀ ਸਮੂਹ ਕੰਪਲੈਕਸ ਦੇ ਸਮੂਹ ਸਟਾਫ਼ ਦੀ ਹਾਜ਼ਰੀ ਵੀ ਸਮੇਂ ਸਿਰ ਯਕੀਨੀ ਬਣਾਉਣ ਲਈ ਉਨ੍ਹਾਂ ਵੱਲੋਂ ਖੁੱਦ ਵੱਖ ਵੱਖ ਦਫ਼ਤਰਾ ਦੀ ਜਾ ਕੇ ਚੈਕਿੰਗ ਕੀਤੀ ਗਈ।

ਇਸ ਸਬੰਧੀ ਐਸਐਸਪੀ ਹਰੀਸ਼ ਦਿਆਮਾ ਵੱਲੋਂ ਸਮੂਹ ਦਫ਼ਤਰੀ ਕਰਮਚਾਰੀਆਂ ਨੂੰ ਹਿਦਾਇਤਾ ਜਾਰੀ ਕੀਤੀਆ ਗਈਆਂ ਕੀ ਦਫ਼ਤਰੀ ਕੰਮਾ ਨੂੰ ਸਮੇਂ ਸਿਰ ਨਿਪਟਾਉਣ ਅਤੇ ਕਿਸੇ ਵੀ ਪ੍ਰਕਾਰ ਦੀ ਕੋਈ ਬੇਵਜ਼ਹ ਪੈਡੈਂਸੀ ਨਾ ਰਹੇ। ਉਨ੍ਹਾਂ ਸਾਫ ਸ਼ਬਦਾ ਵਿੱਚ ਕਿਹਾ ਕਿ ਸਰਕਾਰ ਵੱਲੋਂ ਜਾਰੀ ਕੀਤੀ ਗਈ ਨਵੀਂ ਸਮਾਂ ਸਾਰਣੀ ਤੇ ਪਹੁੰਚਣਾ ਯਕੀਨੀ ਬਣਾਇਆ ਜਾਵੇ ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਾਫ ਸਬਦਾਂ ਵਿੱਚ ਕਿਹਾ ਕਿ ਅਗਰ ਕਈ ਕਰਮਚਾਰੀ ਸਮੇਂ ਸਿਰ ਦਫਚਰ ਨਹੀਂ ਪਹੁੰਚਦਾ ਉਸ ਖਿਲਾਫ਼ ਅਨੂਸ਼ਾਸਨਿਕ ਕਾਰਵਾਈ ਵੀ ਕੀਤੀ ਜਾਵੇਗੀ।

ਐਸਐਸਪੀ ਦਿਆਮਾ ਨੇ ਲੋਕਾ ਨੂੰ ਵੀ ਅਪੀਲ ਕੀਤੀ ਕਿ ਉਹ ਦਫਤਰੀ ਕੰਮਾ ਲਈ ਸਰਕਾਰ ਵੱਲੋਂ ਨਵੇਂ ਸਮੇਂ ਸਾਰਣੀ ਦੇ ਤਹਿਤ ਦਫ਼ਤਰ ਆਉਣ ਤਾਂ ਜੋਂ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇਂ।

Written By
The Punjab Wire